Archive for the ‘News’ Category

When Sikhs Gets Angry and why

By on November 27, 2015 | Category: News | No Comments

ਸਿੱਖ ਨੂੰ ਗੁੱਸਾ ਕਦੋਂ ਅਤੇ ਕਿਉਂ ਆਉਂਦਾ ਤੇ ਨਹੀਂ ਆਉਂਦਾ?

ਅੱਜ ਕਲ ਸਿੱਖ ਗੁੱਸੇ ਵਿੱਚ ਹੈ। ਉਸ ਦੇ ਗੁਰੂ ਦੀ ਬੇਅਦਬੀ ਹੋ ਰਹੀ ਹੈ। ਗੁਰੂ ਗਰੰਥ ਸਾਹਿਬ ਦੇ ਪੰਨੇ ਪਾੜ ਕੇ ਸੜਕਾਂ ਗਲੀਆਂ `ਚ ਰੁਲਣ ਲਈ ਖਿਲਾਰ ਦਿਤੇ ਗਏ ਜਿਸ ਨੂੰ ਨਾ ਸਹਾਰਦੇ ਹੋਏ ਸਿੱਖ ਸੜਕਾਂ ਤੇ ਉੱਤਰ ਆਏ। ਇਥੋਂ ਤਕ ਕਿ ਦੋ ਗਭਰੂ ਆਪਣੀ ਜਾਨ ਵੀ ਗਵਾ ਬੈਠੇ। ਪੂਰੇ ਪੰਜਾਬ ਦਾ ਸਿਆਸੀ, ਸਮਾਜਿਕ ਅਤੇ ਧਾਰਮਿਕ ਮਹੌਲ ਉਬਾਲੇ ਖਾ ਰਿਹਾ ਹੈ। ਇਹ ਸਾਰਾ ਘਟਨਾ ਕ੍ਰਮ ਹਰ ਇੱਕ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ। Read more …

Gurmat Seminar in Vancouver

By on September 18, 2011 | Category: News,Punjabi News | No Comments

ਵੈਨਕੂਵਰ ਵਿੱਚ ਗੁਰਮਤਿ ਸੈਮੀਨਾਰ

14 ਅਗਸਤ ( ਦਿਨ ਸਨੀਚਰਵਾਰ )  2010 ਨੂੰ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਸਿੱਖ ਸਟੱਡੀ ਸੈਂਟਰ ਵੈਨਕੂਵਰ ਵਿਖੇ ਗੁਰਮਤਿ ਸੈਮੀਨਾਰ ਅਯੋਜਤ ਹੋਇਆ। ਇਹ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ।ਇਸ ਵਿਸ਼ੇਸ ਸੈਮੀਨਾਰ ਵਿੱਚ ਪੰਥ ਦੇ ਤਿੰਨ ਉਘੇ ਵਿਦਿਵਾਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ। ਪਹਿਲੇ ਪ੍ਰਿੰਸੀਪਲ ਰਣਜੀਤ ਸਿੰਘ (ਗੋਲਡ ਮੈਡਲਿਸਟ), ਜਿਨ੍ਹਾਂ ਨੇ ਸ੍ਰੀ ਗੁਰੂ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਬਾਰੇ ਵਿਸ਼ੇਸ ਪੱਖਾਂ ਨੂੰ ਪ੍ਰਗਟ ਕੀਤਾ। Read more …

Resolutions February 2010

By on September 18, 2011 | Category: News,Punjabi News | No Comments

ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਅਤੇ ਸਹਿਯੋਗੀ ਸਿੱਖ ਸੰਸਥਾਵਾਂ ਵਲੋਂ ਵਿਸ਼ੇਸ਼ ਇਕੱਤਤਾ ਸਮੇਂ ਪਾਸ ਕੀਤੇ ਮੱਤੇ  ਮਿਤੀ: ਫਰਵਰੀ 21, 2010

1.ਸਿੱਖ ਕੌਂਮ ਵਾਸਤੇ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈ:ਵਿੱਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਸਦਾ ਵਾਸਤੇ ਖਤਮ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਗੱਦੀ ਬਖ਼ਸ਼ਿਸ਼ ਕੀਤੀ ਸੀ।ਇਸ ਕਰਕੇ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਇਸ ਦੇ ਬਰਾਬਰ ਕਦਾਚਿਤ ਨਹੀਂ ਹੋ ਸਕਦਾ।

2. ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਪਰੀਤ ਹੁਕਮਨਾਮੇ ਜਾਰੀ ਨਹੀਂ ਹੋਣੇ ਚਾਹੀਦੇ। Read more …

Gurmat Camp

By on September 18, 2011 | Category: News,Punjabi News | No Comments

ਗੁਰਮਤਿ ਕੈੰਪ

ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ ਵਲੋਂ 2 ਅਗਸਤ ਤੋਂ 6 ਅਗਸਤ ਤੱਕ ਖਾਲਸਾ ਦੀਵਾਨ ਸੁਸਾਇਟੀ 8000 ਰੌਸ ਸਟਰੀਟ ਦੇ ਰੀਸੋਰਸ ਸੈਂਟਰ ਵਿਖੇ  ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 82 ਬੱਚਿਆਂ ਨੇ ਭਾਗ ਲਿਆ।ਇਸ ਵਿੱਚ ਵੱਖ ਵੱਖ ਵਿਸ਼ਿਆਂ ਜਿਵੇਂ ਗੁਰਮਤਿ ਸੰਗੀਤ, ਸਿੱਖ ਸਿਧਾਂਤ, ਸਭਿਆਚਾਰ, ਸਮਾਜਿਕ ਸਮੱਸਿਆਵਾਂ (ਨੌ ਜੁਆਂਨਾਂ ਵਿਚ ਨਸ਼ਿਆਂ ਅਤੇ ਗੈਂਗ ਵਾਇਲੈਂਸ ਆਦਿ ) ਅਤੇ ਉੱਚੀ ਵਿਦਿਆ ਦੀ ਪ੍ਰਾਪਤੀ ਵਾਰੇ ਕਮਿਉਨਟੀ ਦੇ ਮੰਨੇ ਪ੍ਰਮੰਨੇ ਬੁਲਾਰਿਆਂ ਵਲੋਂ ਵੀਚਾਰ ਸਾਂਝੇ ਕੀਤੇ ਗਏ। ਸੁਸਾਇਟੀ ਵਲੋਂ ਬੱਚਿਆਂ ਨੂੰ ਸਨਮਾਨ ਪੱਤਰ ਅਤੇ ਇਨਾਮ ਦਿਤੇ ਗਏ।ਸੁਸਾਇਟੀ ਵਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। Read more …

Nanakshahi Calendar

By on January 24, 2010 | Category: News,Punjabi News | No Comments

ਕੈਨੇਡੀਅਨ ਸਿੱਖ ਸੱਟਡੀ ਅਤੇ ਟੀਚਿੰਗ ਸੁਸਾਇਟੀ,ਵੈਨਕੂਵਰ ਵਲੋਂ ਵਿਸ਼ੇਸ਼ ਉਪਰਾਲਾ ਕਰਕੇ ਬੀ.ਸੀ.ਦੀਆਂ ਸਿੱਖ ਸੰਸਥਾਂਵਾਂ ਦੀ ਇਕੱਤਰਤਾ 24 ਜਨਵਰੀ 2010 ਨੂੰ ਗਰੇਂਡਤਾਜ਼ ਬਂੈਕੁਇਟ ਹਾਲ ਸਰੀ ਵਿਖੇ ਅਯੋਜਿਤ ਕੀਤੀ ਗਈ।ਇਸ ਇਕੱਤ੍ਰਤਾ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰਾਂ ਹੋਈਆਂ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ ਵਲੋਂ  ਮਤਾ ਪਾਸ ਕੀਤਾ ਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਵਿਚ ਕਿਸੇ ਵੀ ਤਬਦੀਲੀ ਨੂੰ ਪਰਵਾਨ ਨਹੀ ਕਰਦੇ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਅਸਲੀ ਰੂਪ ਵਿਚ ਹੀ ਪਰਵਾਨ ਕਰਕੇ ਲਾਗੂ ਕੀਤਾ ਜਾਵੇਗਾ।ਇਹ ਵੀ ਸਪਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਵਿਰੋਧੀ ਏਜੰਸੀਆਂ ਵਲੋ ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀਆਂ ਕਰਵਾਉਣਾ ਮੰਦਭਾਗੀ ਹੈ। Read more …

Twitter

Sikh Marg Latest Edition