ਗੁਰਮਤਿ ਕੈੰਪ
ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ ਵਲੋਂ 2 ਅਗਸਤ ਤੋਂ 6 ਅਗਸਤ ਤੱਕ ਖਾਲਸਾ ਦੀਵਾਨ ਸੁਸਾਇਟੀ 8000 ਰੌਸ ਸਟਰੀਟ ਦੇ ਰੀਸੋਰਸ ਸੈਂਟਰ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 82 ਬੱਚਿਆਂ ਨੇ ਭਾਗ ਲਿਆ।ਇਸ ਵਿੱਚ ਵੱਖ ਵੱਖ ਵਿਸ਼ਿਆਂ ਜਿਵੇਂ ਗੁਰਮਤਿ ਸੰਗੀਤ, ਸਿੱਖ ਸਿਧਾਂਤ, ਸਭਿਆਚਾਰ, ਸਮਾਜਿਕ ਸਮੱਸਿਆਵਾਂ (ਨੌ ਜੁਆਂਨਾਂ ਵਿਚ ਨਸ਼ਿਆਂ ਅਤੇ ਗੈਂਗ ਵਾਇਲੈਂਸ ਆਦਿ ) ਅਤੇ ਉੱਚੀ ਵਿਦਿਆ ਦੀ ਪ੍ਰਾਪਤੀ ਵਾਰੇ ਕਮਿਉਨਟੀ ਦੇ ਮੰਨੇ ਪ੍ਰਮੰਨੇ ਬੁਲਾਰਿਆਂ ਵਲੋਂ ਵੀਚਾਰ ਸਾਂਝੇ ਕੀਤੇ ਗਏ। ਸੁਸਾਇਟੀ ਵਲੋਂ ਬੱਚਿਆਂ ਨੂੰ ਸਨਮਾਨ ਪੱਤਰ ਅਤੇ ਇਨਾਮ ਦਿਤੇ ਗਏ।ਸੁਸਾਇਟੀ ਵਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਸਤਨਾਮ ਸਿੰਘ ਜੌਹਲ
ਪ੍ਰਧਾਨ
ਤਾਰੀਕ: ਅਗਸਤ 6, 2010