Nanakshahi Calendar

ਕੈਨੇਡੀਅਨ ਸਿੱਖ ਸੱਟਡੀ ਅਤੇ ਟੀਚਿੰਗ ਸੁਸਾਇਟੀ,ਵੈਨਕੂਵਰ ਵਲੋਂ ਵਿਸ਼ੇਸ਼ ਉਪਰਾਲਾ ਕਰਕੇ ਬੀ.ਸੀ.ਦੀਆਂ ਸਿੱਖ ਸੰਸਥਾਂਵਾਂ ਦੀ ਇਕੱਤਰਤਾ 24 ਜਨਵਰੀ 2010 ਨੂੰ ਗਰੇਂਡਤਾਜ਼ ਬਂੈਕੁਇਟ ਹਾਲ ਸਰੀ ਵਿਖੇ ਅਯੋਜਿਤ ਕੀਤੀ ਗਈ।ਇਸ ਇਕੱਤ੍ਰਤਾ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰਾਂ ਹੋਈਆਂ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ ਵਲੋਂ  ਮਤਾ ਪਾਸ ਕੀਤਾ ਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਵਿਚ ਕਿਸੇ ਵੀ ਤਬਦੀਲੀ ਨੂੰ ਪਰਵਾਨ ਨਹੀ ਕਰਦੇ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਅਸਲੀ ਰੂਪ ਵਿਚ ਹੀ ਪਰਵਾਨ ਕਰਕੇ ਲਾਗੂ ਕੀਤਾ ਜਾਵੇਗਾ।ਇਹ ਵੀ ਸਪਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਵਿਰੋਧੀ ਏਜੰਸੀਆਂ ਵਲੋ ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀਆਂ ਕਰਵਾਉਣਾ ਮੰਦਭਾਗੀ ਹੈ।

ਦੂਸਰਾ ਪ੍ਰੋ: ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਜੋ ਕਿ ਸਿੱਖ ਕੌਮ ਦੇ ਸਿਰਮੋਰ ਵਿਦਵਾਨ ਅਤੇ ਸਤਿਕਾਰਤ ਹਸਤੀ ਹਨ,ਉਪਰ ਬੁਜ਼ਦਿਲੀ ਵਾਲਾ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਗਈ।ਇਸ ਤਰਾਂ ਦੀਆਂ ਘਿਣਉਣੀਆਂ ਹਰਕਤਾਂ ਨਾਲ ਜਿਥੇ ਸਿੱਖ ਕੋਮ ਦੇ ਵਕਾਰ ਨੂੰ ਸੱਟ ਲਗਦੀ ਹੈ।ਉਥੇ ਇਸ ਤਰਾਂ ਕਰਨ ਨਾਲ ਸਚ ਦੀ ਆਵਾਜ਼ ਨੂੰ ਜਬਰੀ ਬੰਦ ਨਹੀ ਕੀਤਾ ਜਾ ਸਕਦਾ।ਸਮੂਹ ਸਿੱਖ ਸੰਸਥਾਵਾਂ ਨੇ ਐਲਾਨ ਕੀਤਾ ਕਿ ਉਹ ਮੱਕੜ ਧੁਮਾਂ ਸ਼ਾਹੀ ਕੈਲੰਡਰ ਦੀ ਥਾਂ ਮੁਢਲੇ ਰੂਪ ਵਿਚ ਨਾਨਕ ਸ਼ਾਹੀ ਕੈਲੰਡਰ ਅਨੂਸਾਰ ਹੀ ਗੁਰਪੁਰਬ ਮਨਾਉਣਗੇ।ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰੀ ਵਲੋਂ ਭਾਈ ਜਸਵਿੰਦਰ ਸਿੰਘ ਖਹਿਰਾ,ਗੁਰਗੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਲੋਂ ਭਾਈ ਗਿਆਨ ਸਿੰਘ ਗਿਲ, ਪੰਥਕ ਕਮੇਟੀ ਵਲੋਂ ਜਥੇਦਾਰ ਸਤਿੰਦਰਪਾਲ ਸਿੰਘ ਗਿੱਲ, ਕੈਨੇਡੀਅਨ ਸਿੱਖ ਸੁਸਇਟੀ ਐਂਡ ਟੀਚੰਗ ਸੁਸਾਇਟੀ ਵਲੋਂ ਭਾਈ ਸਤਨਾਮ ਸਿੰਘ ਜੌਹਲ, ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵਲਂੋ ਭਾਈ ਹਰਬੰਸ ਸਿੰਘ ਔਜਲਾ,ਸਿੰਘ ਸਭਾ ਸਰ੍ਹੀ ਵਲੋਂ ਦਲਜੀਤ ਸਿੰਘ ਸੰਧੂ ਗੁਰੁ ਨਾਨਕ ਸਪਿਰਚੂਅਲ ਸੁਸਾਇਟੀ ਵਲੋ ਭਾਈ ਹਰਦਿਆਲ ਸਿੰਘ ਗਰਚਾ,ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋ ਭਾਈ ਗੁਰਚਰਨ ਸਿੰਘ ਧਾਲੀਵਾਲ,ਵੈਨਕੂਵਰ ਤੋਂ ਭਾਈ ਪ੍ਰੀਤਮ ਸਿੰਘ ਔਲਖ,ਸਿੰਘ ਸਭਾ ਇੰਟਰਨੈਸਨਲ ਐਬਟਸਫੋਰਡ ਵਲੋਂ ਭਾਈ ਬਚਿੱਤਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਬੈਂਸ ਹੋਰਾਂ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਡਾ. ਪੂਰਨ ਸਿੰਘ ਗਿੱਲ ਨੇ ਬੁਹਤ ਹੀ ਸਿਆਣਪ ਨਿਭਾਈ। ਅਖੀਰ ਵਿੱਚ ਸੁਸਾਇਟੀ ਦੇ ਸਕੱਤਰ ਭਾਈ ਹਰਵਿੰਦਰ ਸਿੰਘ ਨੇ ਆਈਆਂ ਹੋਈਆਂ ਸੁਸਾਇਟੀਆਂ ਦੇ ਨੁਮਾਂੲਦਿਆਂ ਦਾ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਹੇਠ ਲਿਖੇ ਮਤੇ ਪਾਸ ਕੀਤੇ ਗਏ।

ਮਤਾ ਨੁੰ :1

ਅਸੀ ਅਜ ਮਿਤੀ 24,2010 ਨਾਨਕਸ਼ਾਹੀ ਸੰਮਤ ਮਾਘ 12, 541 ਨੂੰ ਸਰੀ ਬੀ ਸੀ  ਕੈਨੇਡਾ ਦੀਆਂ ਹਾਜ਼ਰ ਸਿੱਖ ਸੰਸਥਾਂਵਾਂ ਵੱਲੌ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕਰਦੇ ਹਾਂ:

1.    ਸ਼ਾਨੂੰ ਨਾਨਕਸ਼ਾਹੀ ਕੈਲੰਡਰ ਦੇ ਬਾਰਾਂ ਮਹੀਨਿਆਂ ਦੇ ਮਾਹ–ਅਰੰਭਤਾ (ਸ਼ੰਗਰਾਂਦ) ਦੇ ਦਿਹਾੜਿਆਂ ਨੂੰ 12 ਬਿਕਰਮੀ ਸੰਗਰਾਂਦਾਂ ਵਿੱਚ ਬਦਲਨਾ ਸਵੀਕਾਰ ਨਹੀ।

2.    ਗੁਰੂ ਸਾਹਿਬਾਨ ਦੇ ਗੁਰਪੁਰਬਾਂ ਨੂੰ ਮੁੜ ਚੰਦਰਮਾ ਦੀਆਂ ਤਿਥਾਂ ਅਨੁਸਾਰ ਕਰਨਾਂ ਵੀ ਸਵੀਕਾਰ ਨਹੀ ਹੈ।

3.    ਬਿਕ੍ਰਮੀ ਕੈਲੰਡਰ ਦੇ ਢਾਂਚੇ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਰੱਖ ਕੇ ਉਸ ਨੂੰ ਨਾਨਕਸ਼ਾਹੀ ਨਾਮ ਦੇਣਾ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ।

ਇਸ ਲਈ ਅੱਜ ਦੀ ਇਕੱਤਰਤਾ ਦ੍ਰਿੜਤਾ ਨਾਲ ਪਾਸ ਕਰਦੀ ਹੈ ਕਿ ਅਸੀ ਆਪਣੇ ਆਪਣੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ 2003 ਸੰਨ ਵਿੱਚ ਸਿਰੀ ਅਕਾਲ ਤੱਖਤ ਸਾਹਿਬ ਤੋਂ ਪ੍ਰਵਿਾਨਤ ਅਸਲੀ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਦਿਨ-ਦਿਹਾਰ ਮੁਨਉਂਦੇ ਰਹਾਂਗੇ, ਜਿਵੇ ਕਿ ਅਸੀ 2003 ਸੰਨ ਤੋਂ ਮੁਨਾਉਦੇ ਆ ਰਹੇ ਹਾਂ।

ਨਾਲ ਹੀ ਅਸੀ ਸ. ਪਾਲ ਸਿੰਘ ਪੁਰੇਵਾਲ ਨੂੰ ਇਹ ਮਸ਼ਵਰਾ ਦਿੰਦੇ ਹਾਂ ਕਿ ਜੋ ਤਿੰਨ ਦਿਹਾੜੇ ਗੁਰੂ ਨਾਨਕ ਸਾਹਿਬ, ਹੋਲਾ ਮੁਹੱਲਾ, ਬੰਦੀ-ਛੋੜ ਦਿਵਸ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਪ੍ਰਣਾਲੀ ਅਨੁਸਾਰ ਬਾਕੀ ਗੁਰਪੁਰਬਾਂ ਵਾਂਗ ਨਿਸਚਿਤ ਨਹੀ ਹੋ ਸਕੇ ਸਨ, ਉਨ੍ਹਾਂ ਨੂੰ ਵੀ ਹੋਰ ਵਿੱਦਵਾਨਾਂ ਦੀ ਸਲਾਹ ਨਾਲ ਨਿਸਚਿਤ ਕਰ ਦਿੱਤਾ ਜਾਵੇ।

ਮਤਾ ਨੰ 2.

ਅਜ ਮਿਤੀ 24 ਜਨਵਰੀ 2010 ਨਾਨਕ ਸ਼ਾਹੀ ਸੰਮਤ ਮਾਘ 12, 541 ਬੀ ਸੀ ਕੈਨੇਡਾ ਦੇ ਸ਼ਹਿਰ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਹਾਜ਼ਰ ਸਿਖ ਸੰਸਥਾਵਾਂ ਵਲ਼ੋਂ ਕੋਲਕਾਤਾ ਭਾਰਤ ਵਿਖੇ ਪ੍ਰੋ : ਦਰਸ਼ਨ ੰਿਸੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਉਪਰ ਹੋਏ ਕਾਤਲਾਨਾ ਹਮਲੇ ਦੀ ਪੁਰਜ਼ੋਰ ਨਿਂੰਦਾ ਕੀਤੀ ਜਾਂਦੀ ਹੈ ਅਜੇਹੀ ਹਰਕਤ ਹੋਰ ਵੀ ਮਦੰਭਾਗੀ ਹੈ,ਕਿੳਂਕਿ ਪ੍ਰੋ: ਦਰਸਨ ਸਿੰਘ ਸਮਾਗਮ ਵਿਚ ਗੁਰਬਾਣੀ ਕੀਰਤਨ ਕਰਨ ਲਈ ਜਾ ਰਹੇ ਸਨ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਨਾਂ ਲੋਕਾਂ ਨੇ ਅਜੇਹੀ ਘਿਨਾੳਣੀ ਹਰਕਤ ਅਤੇ ਕਾਤਲਾਨਾ ਹਮਲਾ ਕੀਤਾ ਹੈ ੳਹਨਾਂ ਨੂੰ ਕਾਨੂੰਨ ਦੁਆਰਾ ਸਖਤ ਸਜ਼ਾ ਦਿਵਾਈ ਜਾਵੇ ਤਾਂ ਜੋ ਭਵਿਖ ਵਿਚ ਕਿਸੇ ਵੀ ਸਿਖ ਪ੍ਰਚਾਰਕ ੳਤੇ ਕੋਈ ਹਮਲਾ ਕਰਨ ਦੀ ਜ਼ੁਰਅਤ ਨਾ ਕਰ ਸਕੇ।

Comments are closed.

Sikh Marg Latest Edition