Resolutions February 2010

ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਅਤੇ ਸਹਿਯੋਗੀ ਸਿੱਖ ਸੰਸਥਾਵਾਂ ਵਲੋਂ ਵਿਸ਼ੇਸ਼ ਇਕੱਤਤਾ ਸਮੇਂ ਪਾਸ ਕੀਤੇ ਮੱਤੇ  ਮਿਤੀ: ਫਰਵਰੀ 21, 2010

1.ਸਿੱਖ ਕੌਂਮ ਵਾਸਤੇ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈ:ਵਿੱਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਸਦਾ ਵਾਸਤੇ ਖਤਮ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਗੱਦੀ ਬਖ਼ਸ਼ਿਸ਼ ਕੀਤੀ ਸੀ।ਇਸ ਕਰਕੇ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਇਸ ਦੇ ਬਰਾਬਰ ਕਦਾਚਿਤ ਨਹੀਂ ਹੋ ਸਕਦਾ।

2. ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਪਰੀਤ ਹੁਕਮਨਾਮੇ ਜਾਰੀ ਨਹੀਂ ਹੋਣੇ ਚਾਹੀਦੇ।

ਇੱਕ ਕਮੇਟੀ ਸਥਾਪਤ ਕੀਤੀ ਜਾਵੇ ਜਿਸਦੇ ਮੈਂਬਰ ਦੁਨਿਆਵੀ, ਧਾਰਮਿਕ ਅਤੇ ਇਤਿਹਾਸਕ ਵਿਦਿਆ ਵਿੱਚ ਨਿਪੁੰਨ, ਸਿੱਖੀ ਸਿਧਾਂਤਾਂ ਵਿੱਚ ਪਰਪੱਕ ਅਤੇ ਨਿਰਪੱਖ ਬੁਧੀਜੀਵੀ ਹੋਣ। ਇਹ ਕਮੇਟੀ ਹੇਠ ਲਿਖਤ ਜ਼ੁਮੇਵਾਰੀਆਂ ਨਿਭਾਵੇ।
(ੳ) ਸਿੱਖੀ ਸਿਧਾਂਤਾਂ ਦੇ ਵਿਪਰੀਤ ਹੋਏ ਹੁਕਮਨਾਮਿਆਂ ਦੀ ਪੜਚੋਲ ਅਤੇ ਹੋਰ ਪੰਥਕ ਮਸਲਿਆਂ ਦੀ ਜਾਂਚ ਕਰਕੇ ਸਿੱਖ ਕੌਮ ਨੂੰ ਠੀਕ ਸੇਧ ਦੇਵੇ।
(ਅ) ਤਖਤ ਸਾਹਿਬਾਨਾਂ ਦੇ ਜਥੇਦਾਰਾਂ, ਇਤਿਹਾਸਕ ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬਾਨ ਅਤੇ ਪ੍ਰਚਾਰਕਾਂ ਦੀ ਨਿਯੁਕਤੀ ਲਈ ਉੱਚੀ ਦੁਨਿਆਵੀ,ਧਾਰਮਿਕ ਅਤੇ ਇਤਿਹਾਸਕ ਵਿਦਿਆ ਸਥਾਪਤ ਕਰਕੇ ਉੱਚੇ ਸੁੱਚੇ ਗਰਸਿੱਖੀ ਜੀਵਨ ਵਾਲੇ ਗੁਰਸਿੱਖਾਂ ਦੀ ਨਿਯੁਕਤੀ ਕਰੇ।

3. ਸਰਬੱਤ ਖਾਲਸੇ ਦੀ ਪ੍ਰੰਪਰਾ ਨੂੰ ਅੱਜਕਲ੍ਹ ਦੇ ਵਾਤਾਵਰਣ ਅਨੁਸਾਰ ਨਵੇਂ ਸਿਰਿਉਂ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਦੁਨੀਆਂ ਦੇ ਸਾਰੇ ਸਿੱਖਾਂ ਦੀ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ।

4. ਜਿਨ੍ਹਾਂ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦੀ ਬਣਾਇਆ ਹੋਇਆ ਹੈ ਉਨ੍ਹਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀ ਨੂੰ ਸਾਡੇ ਵਲੋਂ ਪੁਰਜ਼ੋਰ ਅਪੀਲ ਹੈ ਕਿ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏੇ ਹਰ ਹੀਲਾ ਵਸੀਲਾ ਵਰਤ ਕੇ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ।

5. ਪ੍ਰੋ:ਦਰਸ਼ਨ ਸਿੰਘ ਜੀ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ ਤੱਤਪਰ ਰਹੇ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਦਿਨ ਪਹਿਲੋਂ  ਪ੍ਰੋ. ਸਾਹਿਬ ਨੂੰ ਪੰਥ ਵਿੱਚੋਂ ਛੇਕਣਾ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਪਰੀਤ ਹੈ।ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਪੰਥਕ ਵਿਦਵਾਨਾਂ ਨਾਲ਼ ਵਿਚਾਰ ਅਤੇ ਸਲਾਹ ਕਰਕੇ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚ ਸੰਸਥਾਂ ਦੇ ਸਿਧਾਂਤ ਨੂੰ ਮੁੜ ਬਹਾਲ ਕੀਤਾ ਜਾਵੇ।

6. ਸਿੱਖ ਕੌਂਮ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਵਾਸਤੇ 2003 ਈ: ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਰੱਖਿਆ ਜਾਵੇ।

Comments are closed.

Sikh Marg Latest Edition