Gurmat Sikhlai Course / Gadhar Lehar Cenetennial

Gurmat Sikhlai Course

ਸੰਗਤਾਂ ਨੂੰ ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਕੈਨੀਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ ਗੁਰਮਤਿ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਗੁਰਬਾਣੀ, ਗੁਰਮਤਿ ਫਿਲਾਸਫੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। ਇਸ ਵਿੱਚ ਹਰੇਕ ਇਸਤਰੀ ਅਤੇ ਪੁਰਸ਼ ਦਾਖ਼ਲਾ ਲੈ ਸਕਦਾ ਹੈ। ਕੋਰਸ ਪੂਰਾ ਹੋਣ ਉਪਰੰਤ ਪ੍ਰੀਖਿਆ ਪਾਸ ਕਰਨ ਵਾਲ ਵਿਦਿਆਰਥੀਆਂ ਨੂੰ ਸਰਟੀਫੀਕੇਟ ਦਿੱਤਾ ਜਾਵੇਗਾ। ਗੁਰਮਤਿ ਦੀ ਪੜ੍ਹਾਈ ਦੇ ਨਾਲ ਕਥਾ ਵਿਆਖਿਆਣ ਦੀ ਪ੍ਰੈਕਟੈਸ ਵੀ ਕਰਾਈ ਜਾਵੇਗੀ ਤਾਂ ਕਿ ਵਿਦਿਆਰਥੀ ਸਿੱਖ ਸੰਗਤਾਂ ਵਿੱਚ ਵਿਚਰ ਕੇ ਗੁਰਮਤਿ ਦਾ ਪਰਚਾਰ ਕਰ ਸਕਣ। ਫ਼ਿਲਹਾਲ ਇਹ ਕਲਾਸਾਂ ਹਫ਼ਤੇ ਵਿੱਚ ਦੋ ਦਿਨ ਹੀ ਲਗਣਗੀਆਂ: ਐਤਵਾਰ ਅਤੇ ਸੋਮਵਾਰ: ਸਮਾਂ ਹੈ: ਸ਼ਾਮ 6. 00 ਤੋਂ 8. 00 ਵਜੇ ਤੱਕ। ਨੋਟ: ਇਹ ਕਲਾਸਾਂ 6 ਜਨਵਰੀ 2013 ਤੋਂ ਸ਼ੁਰੂ ਹੋ ਰਹੀਆਂ ਹਨ। ਚਾਹਵਾਨ ਵਿਦਿਆਰਥੀ ਹੇਠ ਲਿਖੇ ਫ਼ੋਨ ਨੰਬਰ ਤੇ ਸੰਪਰਕ ਕਰਕੇ ਆਪਣਾ ਨਾਮ ਰਜ਼ਿਸਟਰ ਕਰ ਸਕਦੇ ਹਨ। ਇਹ ਕੋਰਸ ਪੰਜਾਬੀ ਵਿੱਚ ਕਰਵਾਇਆ ਜਾਵੇਗਾ।
ਫ਼ੋਨ ਨੰਬਰ: ਪੂਰਨ ਸਿੰਘ ਗਿਲ 604-325-3784, ਸਤਨਾਮ ਸਿੰਘ ਜੌਹਲ 604-307-3800, ਗੁਰਦੇਵ ਸਿੰਘ ਕਦੋਲਾ 604-327-5769

Gadhar Lehar cenetennial Conference

ਕੈਨਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ:
ਗ਼ਦਰ ਲਹਿਰ ਦੀ ਸੌ ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਇੱਕ ਕਾਨਫਰੈਂਸ ਅਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜੋ 16 ਮਾਰਚ ਦਿਨ ਸ਼ਨਿਚਵਾਰ 2013 ਨੂੰ ਇੰਡੀਆ ਬੈਂਕੁਇਟ ਹਾਲ 13030-76 Ave, ਸਰੀ ਵਿਖੇ ਹੋਵੇਗੀ। ਇਸ ਕਾਨਫਰੈਂਸ ਵਿੱਚ ਇੰਗਲੈਂਡ, ਭਾਰਤ ਅਤੇ ਯੂ. ਐਸ. ਏ. ਤੋਂ ਵਿਦਵਾਨ ਲੇਖਕ ਆਪਣੇ ਖੋਜ ਪਤਰਾਂ ਦੁਆਰਾ ਗ਼ਦਰ ਲਹਿਰ ਦੇ ਇਤਿਹਾਸ ਸੰਬੰਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨਗੇ। ਹੋਰ ਜਾਣਕਾਰੀ ਲਈ ਫ਼ੋਨ ਕਰੋ:

ਸਤਨਾਮ ਸਿੰਘ ਜੌਹਲ 604-307-3800 ਪੂਰਨ ਸਿੰਘ ਗਿਲ 604-325-3784

Comments are closed.

Sikh Marg Latest Edition